Loading Events

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਸਮਾਗਮ ਲਈ ਨਿਮਰ ਸੱਦਾ

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਪ੍ਰਕਾਸ਼
ਗੁਰਪੁਰਬ ਸਮਾਗਮ ਲਈ ਨਿਮਰ ਸੱਦਾ

ਗੁਰੂ ਪਿਆਰੇ ਜੀਉ,

ਸ਼੍ਰੀ ਵਾਹਿਗੁਰੂ ਜੀ ਦੀ ਅਪਾਰ ਮਿਹਰ ਸਦਕਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਅੱਜ ਮਿਤੀ 9 ਅਪ੍ਰੈਲ 2026 ਨੂੰ ਗੁਰਦੁਆਰਾ ਸਾਹਿਬ ਪਲੇਨਵਿਊ ਵਿਖੇ ਬੜੀ ਸ਼ਰਧਾ, ਪ੍ਰੇਮ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਜੀ।. ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਨੂੰ ਨਾਮ ਬਾਣੀ ਨਾਲ ਜੋੜਿਆ, ਸਹਿਣਸ਼ੀਲਤਾ, ਨਿਮਰਤਾ ਅਤੇ ਤਿਆਗ ਦਾ ਮਹਾਨ ਉਪਦੇਸ਼ ਆਪਣੇ ਜੀਵਨ ਰਾਹੀਂ ਦਿੱਤਾ। ਆਪ ਜੀ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਸਮੂਹ ਮਨੁੱਖਤਾ ਲਈ ਆਤਮਕ ਜੀਵਨ ਦਾ ਰਾਹ ਪ੍ਰਕਾਸ਼ਿਤ ਕੀਤਾ। ਆਓ ਇਸ ਪਵਿੱਤਰ ਦਿਹਾੜੇ ‘ਤੇ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕੇ ਗੁਰਬਾਣੀ ਦਾ ਆਨੰਦ ਮਾਣੀਏ ਅਤੇ ਗੁਰੂ ਘਰ ਦੀਆਂ ਅਸੀਸਾਂ ਪ੍ਰਾਪਤ ਕਰੀਏ।

ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਇਸ ਪਵਿੱਤਰ ਸਮਾਗਮ ਵਿੱਚ ਸ਼ਾਮਲ ਹੋਣ ਲਈ ਨਿਮਰਤਾ ਸਹਿਤ ਬੇਨਤੀ ਹੈ ਜੀ।

ਸਮਾਗਮ ਵੇਰਵਾ:
• ਪਾਠ ਸਾਹਿਬ
• ਕੀਰਤਨ ਦਰਬਾਰ
• ਗੁਰਮਤਿ ਕਥਾ

ਦੀਵਾਨ ਸਮਾਂ:
ਸਵੇਰੇ: 5:30 ਵਜੇ ਤੋਂ 8:00 ਵਜੇ ਤੱਕ
ਸ਼ਾਮ: 6:30 ਵਜੇ ਤੋਂ 8:30 ਵਜੇ ਤੱਕ

ਆਓ ਸੰਗਤ ਰੂਪ ਵਿੱਚ ਇਕੱਠੇ ਹੋ ਕੇ ਗੁਰਬਾਣੀ ਨਾਲ ਜੁੜੀਏ ਅਤੇ ਆਪਣਾ ਜੀਵਨ ਗੁਰੂ ਚਰਨਾਂ ਨਾਲ ਸੁਫਲ ਬਣਾਈਏ।

ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਨਾਲ ਸਮੂਹ ਸੰਗਤ ਨੂੰ ਚੜ੍ਹਦੀ ਕਲਾ, ਸੁਖ, ਸ਼ਾਂਤੀ, ਤੰਦਰੁਸਤੀ ਅਤੇ ਨਾਮ ਬਾਣੀ ਦੀ ਦਾਤ ਪ੍ਰਾਪਤ ਹੋਵੇ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ ॥ 🙏


ਗਿਆਨੀ ਅਮਰਜੀਤ ਸਿੰਘ
ਹੈੱਡ ਗ੍ਰੰਥੀ, ਪਲੇਨਵਿਊ

 

 

Event Details

Organizer

  • Name: American Punjabi Society
  • Phone: (917) 208-4027
  • Email: info@americanpunjabisociety.com

Venue

  • Mint Restaurant, Hicksville, New York
  • Mint Restaurant
    New York, NY 11803 United States
    + Google Map